Skip to content
Opens in a new window
Listen to this chapter • 1:13

[1] ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨ੍ਹਾਂ ਹੀ ਸ਼ਾਨਦਾਰ ਹੈ, ਜਿਸ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ।

[2] ਤੂੰ ਆਪਣਿਆਂ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਉਸਤਤ ਕਰਵਾਈ, ਤਾਂ ਜੋ ਵੈਰੀ ਅਤੇ ਬਦਲਾ ਲੈਣ ਵਾਲੇ ਨੂੰ ਚੁੱਪ ਕਰਾ ਦੇਵੇ

[3] ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੂੰ ਕਾਇਮ ਕੀਤੇ ਹਨ,

[4] ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?

[5] ਕਿ ਤੂੰ ਉਸ ਨੂੰ ਦੂਤਾਂ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ, ਅਤੇ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ!

[6] ਤੂੰ ਆਪਣੀ ਦਸਤਕਾਰੀ ਉੱਤੇ ਉਹ ਨੂੰ ਹਕੂਮਤ ਦਿੱਤੀ, ਤੂੰ ਸਭ ਕੁਝ ਉਹ ਦੇ ਪੈਰਾਂ ਹੇਠ ਕਰ ਦਿੱਤਾ ਹੈ,

[7] ਸਾਰੇ ਇੱਜੜ ਅਤੇ ਵੱਗ, ਸਗੋਂ ਮੈਦਾਨ ਦੇ ਸਾਰੇ ਜਾਨਵਰ,

[8] ਅਕਾਸ਼ ਦੇ ਪੰਛੀ ਅਤੇ ਸਮੁੰਦਰ ਦੀਆਂ ਮੱਛੀਆਂ, ਅਤੇ ਸਭ ਕੁਝ ਜੋ ਸਮੁੰਦਰ ਦੇ ਵਿੱਚ ਫਿਰਦਾ ਹੈ।

[9] ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨ੍ਹਾਂ ਹੀ ਸ਼ਾਨਦਾਰ ਹੈ!

ਜ਼ਬੂਰ — Chapters