[1] ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ।
[2] ਉਸ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ।
[3] ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜ੍ਹਾ ਹੋਵੇਗਾ?
[4] ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀਅ ਬਦੀ ਵੱਲ ਨਹੀਂ ਲਾਇਆ, ਅਤੇ ਛਲਣ ਲਈ ਸਹੁੰ ਨਹੀਂ ਖਾਧੀ।
[5] ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ।
[6] ਇਹ ਪੀੜ੍ਹੀ ਉਹ ਦੇ ਖੋਜੀਆਂ ਦੀ ਹੈ, ਜਿਹੜੀ ਤੇਰੇ ਦਰਸ਼ਣ ਭਾਲਦੀ ਹੈ, ਹੇ ਯਾਕੂਬ। ਸਲਹ।
[7] ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਸਦੀਪਕ ਕਾਲ ਦੇ ਦਰਵਾਜ਼ਿਓ, ਉੱਚੇ ਹੋ ਜਾਓ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
[8] ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਯਹੋਵਾਹ ਸਮਰੱਥੀ ਅਤੇ ਬਲੀ, ਯਹੋਵਾਹ ਯੁੱਧ ਵਿੱਚ ਬਲੀ ਹੈ।
[9] ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦਿ ਦਰਵਾਜ਼ਿਓ, ਉੱਚੇ ਹੋ ਜਾਓ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
[10] ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ। ਸਲਹ।