Skip to content
Opens in a new window
Listen to this chapter • 0:49

[1] ਹੇ ਯਹੋਵਾਹ, ਤੇਰੇ ਡੇਰੇ ਵਿੱਚ ਕੌਣ ਰਹਿ ਸਕੇਗਾ? ਤੇਰੇ ਪਵਿੱਤਰ ਪਰਬਤ ਉੱਤੇ ਕੌਣ ਵੱਸੇਗਾ?

[2] ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ,

[3] ਉਹ ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ, ਨਾ ਆਪਣੇ ਸਾਥੀ ਦਾ ਬੁਰਾ ਕਰਦਾ, ਅਤੇ ਨਾ ਆਪਣੇ ਗੁਆਂਢੀ ਨੂੰ ਉਲਾਹਮਾ ਦਿੰਦਾ ਹੈ।

[4] ਜਿਸ ਦੀਆਂ ਅੱਖਾਂ ਵਿੱਚ ਨਿਕੰਮਾ ਮਨੁੱਖ ਤੁੱਛ ਹੈ, ਪਰ ਯਹੋਵਾਹ ਤੋਂ ਭੈਅ ਮੰਨਣ ਵਾਲਿਆਂ ਦਾ ਆਦਰ ਕਰਦਾ ਹੈ। ਜਿਹੜਾ ਸਹੁੰ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ,

[5] ਉਹ ਜਿਹੜਾ ਵਿਆਜ ਦੇ ਲਈ ਆਪਣਾ ਪੈਸਾ ਨਹੀਂ ਦਿੰਦਾ, ਅਤੇ ਨਾ ਨਿਰਦੋਸ਼ ਦੇ ਵਿਰੁੱਧ ਰਿਸ਼ਵਤ ਲੈਂਦਾ ਹੈ, ਜਿਹੜਾ ਅਜਿਹਾ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ।

ਜ਼ਬੂਰ — Chapters