Listen to this chapter • 1:01
[1] ਉਸ ਦਿਨ ਤੂੰ ਆਖੇਂਗਾ, ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਾਂਗਾ, ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ, ਪਰ ਤੇਰਾ ਕ੍ਰੋਧ ਟਲ ਗਿਆ ਹੈ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ।
[2] ਵੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ, ਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਹੋਵਾਹ ਹੈ, ਅਤੇ ਉਹ ਹੀ ਮੇਰੀ ਮੁਕਤੀ ਹੈ।
[3] ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।
[4] ਅਤੇ ਉਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।
[5] ਯਹੋਵਾਹ ਲਈ ਗਾਓ, ਕਿਉਂ ਜੋ ਉਸ ਨੇ ਸ਼ਾਨਦਾਰ ਕੰਮ ਕੀਤੇ ਹਨ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।
[6] ਹੇ ਸੀਯੋਨ ਦੀਏ ਵਾਸਣੇ, ਜੈਕਾਰਾ ਗਜਾ ਅਤੇ ਅਨੰਦ ਨਾਲ ਗੀਤ ਗਾ, ਕਿਉਂ ਜੋ ਤੇਰੇ ਵਿੱਚ ਇਸਰਾਏਲ ਦਾ ਪਵਿੱਤਰ ਪੁਰਖ ਮਹਾਨ ਹੈ।
ਯਸਾਯਾਹ — Chapters
15:3123:4033:5441:1856:0162:3674:3184:2194:01106:11113:12121:01133:43145:50151:54162:54172:52181:50194:33201:28213:03224:26233:15243:45252:34263:42272:41285:35295:02307:09312:17322:50334:20343:16351:57364:47377:41384:00392:02405:29415:43424:46435:07446:15455:36462:30473:09484:12495:29502:37514:55522:55532:35543:09552:34562:34573:51583:30594:21604:10612:28622:25633:55642:05655:06665:29