Skip to content
Opens in a new window
Listen to this chapter • 4:21

[1] ਬਿਨਯਾਮੀਨ ਤੋਂ ਉਹ ਦਾ ਪਹਿਲੌਠਾ ਬਲਾ ਜੰਮਿਆ, ਦੂਜਾ ਅਸ਼ਬੇਲ ਤੇ ਤੀਜਾ ਅਹਰਹ

[2] ਚੌਥਾ ਨੋਹਾਹ, ਪੰਜਵਾਂ ਰਾਫਾ

[3] ਅਤੇ ਇਹ ਬਲਾ ਦੇ ਪੁੱਤਰ ਸਨ, ਅੱਦਾਰ ਤੇ ਗੇਰਾ ਤੇ ਅਬੀਹੂਦ

[4] ਅਤੇ ਅਬੀਸ਼ੂਆ ਤੇ ਨਅਮਾਨ ਤੇ ਅਹੋਅਹ

[5] ਅਤੇ ਗੇਰਾ ਤੇ ਸ਼ਫ਼ੂਫ਼ਾਨ ਤੇ ਹੂਰਾਮ

[6] ਅਹੂਦ ਦੇ ਪੁੱਤਰ ਇਹ ਸਨ। ਇਹ ਗਬਾ ਦੇ ਵਾਸੀਆਂ ਦੇ ਪਿਤਾਵਾਂ ਦਿਆਂ ਘਰਾਣਿਆਂ ਦੇ ਮੁਖੀਏ ਸਨ ਅਤੇ ਉਹ ਉਨ੍ਹਾਂ ਨੂੰ ਬੰਧੀ ਬਣਾ ਕੇ ਮਾਨਹਥ ਨੂੰ ਲੈ ਗਏ

[7] ਅਤੇ ਨਅਮਾਨ ਤੇ ਅਹੀਯਾਹ ਤੇ ਗੇਰਾ ਉਨ੍ਹਾਂ ਨੂੰ ਲੈ ਗਿਆ ਅਤੇ ਉਸ ਤੋਂ ਉੱਜ਼ਾ ਤੇ ਅਹੀਹੂਦ ਜੰਮੇ।

[8] ਸ਼ਹਰਯਿਮ ਤੋਂ ਬੱਚੇ, ਉਸ ਵੱਲੋਂ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਤੋਂ ਬਾਅਦ ਮੋਆਬ ਦੇ ਮੈਦਾਨ ਵਿੱਚ ਜਨਮੇ। ਹੂਸ਼ੀਮ ਤੇ ਬਅਰਾ ਉਹ ਦੀਆਂ ਔਰਤਾਂ ਸਨ

[9] ਅਤੇ ਉਹ ਦੀ ਪਤਨੀ ਹੋਦੇਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ ਜੰਮੇ

[10] ਨਾਲੇ ਯਊਸ ਤੇ ਸ਼ਾਕਯਾਹ ਤੇ ਮਿਰਮਾਹ। ਇਹ ਉਹ ਦੇ ਪੁੱਤਰ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ

[11] ਅਤੇ ਹੂਸ਼ੀਮ ਤੋਂ ਅਬੀਟੂਬ ਤੇ ਅਲਪਾਅਲ ਜੰਮੇ

[12] ਅਤੇ ਅਲਪਾਅਲ ਦੇ ਪੁੱਤਰ, ਏਬਰ ਤੇ ਮਿਸ਼ਾਮ ਤੇ ਸ਼ਾਮੇਦ ਜਿਸ ਨੇ ਓਨੋ ਤੇ ਲੋਦ ਤੇ ਉਨ੍ਹਾਂ ਦੇ ਪਿੰਡ ਬਣਾਏ

[13] ਅਤੇ ਬਰੀਆਹ ਤੇ ਸ਼ਮਾ ਜਿਹੜੇ ਅੱਯਾਲੋਨ ਦੇ ਵਾਸੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ। ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ

[14] ਅਤੇ ਅਹਯੋ, ਸ਼ਾਸ਼ਕ ਤੇ ਯਿਰੇਮੋਥ

[15] ਤੇ ਜ਼ਬਦਯਾਹ ਤੇ ਅਰਾਦ ਤੇ ਆਦਰ

[16] ਤੇ ਮੀਕਾਏਲ ਤੇ ਯਿਸ਼ਪਾਹ ਤੇ ਯੋਹਾ, ਬਰੀਆਹ ਦੇ ਪੁੱਤਰ

[17] ਤੇ ਜ਼ਬਦਯਾਹ ਤੇ ਮਸ਼ੁੱਲਾਮ ਤੇ ਹਿਜ਼ਕੀ ਤੇ ਹੇਬਰ

[18] ਅਤੇ ਯਿਸ਼ਮਰੇ ਤੇ ਯਿਜ਼ਲੀਆਹ ਤੇ ਯੋਬਾਬ, ਅਲਪਾਅਲ ਦੇ ਪੁੱਤਰ

[19] ਅਤੇ ਯਾਕੀਮ ਤੇ ਜ਼ਿਕਰੀ ਤੇ ਜ਼ਬਦੀ

[20] ਅਤੇ ਅਲੀਏਨਈ ਤੇ ਸਿੱਲਥਈ ਤੇ ਅਲੀਏਲ

[21] ਅਤੇ ਅਦਾਯਾਹ ਤੇ ਬਰਾਯਾਹ ਤੇ ਸ਼ਿਮਰਾਥ, ਸ਼ਿਮਈ ਦੇ ਪੁੱਤਰ

[22] ਅਤੇ ਯਿਸ਼ਪਾਨ ਤੇ ਏਬਰ ਤੇ ਅਲੀਏਲ

[23] ਅਤੇ ਅਬਦੋਨ ਤੇ ਜ਼ਿਕਰੀ ਤੇ ਹਾਨਾਨ

[24] ਅਤੇ ਹਨਨਯਾਹ ਤੇ ਏਲਾਮ ਤੇ ਅਨਥੋਥੀਯਾਹ

[25] ਅਤੇ ਯਿਫਦਯਾਹ ਤੇ ਫਨੂਏਲ, ਸ਼ਾਸ਼ਕ ਦੇ ਪੁੱਤਰ

[26] ਅਤੇ ਸ਼ਮਸ਼ਰਈ ਤੇ ਸ਼ਹਰਯਾਹ ਤੇ ਅਥਲਯਾਹ

[27] ਅਤੇ ਯਅਰਸ਼ਯਾਹ ਤੇ ਏਲੀਯਾਹ ਤੇ ਜ਼ਿਕਰੀ, ਯਰੋਹਾਮ ਦੇ ਪੁੱਤਰ

[28] ਇਹ ਮੁਖੀਏ ਆਪਣੀਆਂ ਪੀੜ੍ਹੀਆਂ ਵਿੱਚ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ। ਇਹ ਯਰੂਸ਼ਲਮ ਵਿੱਚ ਵੱਸਦੇ ਸਨ।

[29] ਗਿਬਓਨ ਵਿੱਚ ਗਿਬਓਨ ਦਾ ਪਿਤਾ ਯਈਏਲ ਵੱਸਦਾ ਸੀ, ਉਹ ਦੀ ਪਤਨੀ ਦਾ ਨਾਮ ਮਅਕਾਹ ਸੀ

[30] ਅਤੇ ਉਹ ਦਾ ਪਹਿਲੌਠਾ ਪੁੱਤਰ ਅਬਦੋਨ ਸੀ ਫੇਰ ਸੂਰ ਤੇ ਕੀਸ਼ ਤੇ ਬਆਲ ਤੇ ਨਾਦਾਬ

[31] ਅਤੇ ਗਦੋਰ ਤੇ ਅਹਯੋ ਤੇ ਜ਼ਾਕਰ

[32] ਅਤੇ ਮਿਕਲੋਥ ਤੋਂ ਸ਼ਿਮਆਹ ਜੰਮਿਆ ਅਤੇ ਉਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਹਮੋ-ਸਾਹਮਣੇ ਵੱਸਦੇ ਸਨ।

[33] ਨੇਰ ਤੋਂ ਕੀਸ਼ ਜੰਮਿਆ ਅਤੇ ਕੀਸ਼ ਤੋਂ ਸ਼ਾਊਲ ਜੰਮਿਆ ਅਤੇ ਸ਼ਾਊਲ ਤੋਂ ਯੋਨਾਥਾਨ, ਮਲਕੀਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਜੰਮੇ

[34] ਅਤੇ ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਅਤੇ ਮਰੀਬ-ਬਅਲ ਤੋਂ ਮੀਕਾਹ ਜੰਮਿਆ

[35] ਅਤੇ ਮੀਕਾਹ ਦੇ ਪੁੱਤਰ, ਪੀਥੋਨ ਤੇ ਮਲਕ ਤੇ ਤਅਰੇਆ ਤੇ ਆਹਾਜ਼

[36] ਅਤੇ ਆਹਾਜ਼ ਤੋਂ ਯਹੋਅੱਦਾਹ ਜੰਮਿਆ ਅਤੇ ਯਹੋਅੱਦਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆ

[37] ਅਤੇ ਮੋਸਾ ਤੋਂ ਬਿਨਆ ਜੰਮਿਆ ਉਹ ਦਾ ਪੁੱਤਰ ਰਾਫਾਹ, ਉਹ ਦਾ ਪੁੱਤਰ ਅਲਾਸਾਹ, ਉਹ ਦਾ ਪੁੱਤਰ ਆਸੇਲ

[38] ਅਤੇ ਆਸੇਲ ਦੇ ਛੇ ਪੁੱਤਰ ਸਨ ਜਿਨ੍ਹਾਂ ਦੇ ਨਾਮ ਇਹ ਸਨ, ਅਜ਼ਰੀਕਾਮ, ਬੋਕਰੂ ਤੇ ਇਸਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਾਨ। ਇਹ ਸਾਰੇ ਆਸੇਲ ਦੇ ਪੁੱਤਰ ਸਨ

[39] ਅਤੇ ਉਹ ਦੇ ਭਰਾ ਏਸ਼ਕ ਦੇ ਪੁੱਤਰ, ਉਹ ਦਾ ਪਹਿਲੌਠਾ ਊਲਾਮ, ਦੂਜਾ ਯਊਸ਼ ਤੇ ਤੀਜਾ ਅਲੀਫ਼ਾਲਟ

[40] ਅਤੇ ਊਲਾਮ ਦੇ ਪੁੱਤਰ ਬਹੁਤ ਤਕੜੇ ਸੂਰਮੇ ਤੇ ਤੀਰ-ਅੰਦਾਜ਼ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤਰ ਤੇ ਪੋਤੇ ਅਰਥਾਤ ਡੇਢ ਸੌ ਸਨ। ਇਹ ਸਾਰੇ ਬਿਨਯਾਮੀਨ ਦੇ ਪੁੱਤਰਾਂ ਵਿੱਚੋਂ ਸਨ।

1 ਇਤਿਹਾਸ — Chapters