[1] ਇਹ ਦਾਊਦ ਦੇ ਪੁੱਤਰ ਸਨ ਜਿਹੜੇ ਹਬਰੋਨ ਵਿੱਚ ਉਸ ਤੋਂ ਜੰਮੇ। ਪਹਿਲੌਠਾ ਅਮਨੋਨ ਯਿਜ਼ਰੇਲਣ ਅਹੀਨੋਅਮ ਤੋਂ, ਦੂਜਾ ਦਾਨੀਏਲ ਕਰਮਲੀ ਅਬੀਗੈਲ ਤੋਂ,
[2] ਤੀਜਾ ਅਬਸ਼ਾਲੋਮ ਮਅਕਾਹ ਦਾ ਪੁੱਤਰ ਜਿਹੜੀ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੱਗੀਥ ਦਾ ਪੁੱਤਰ,
[3] ਪੰਜਵਾਂ ਸ਼ਫ਼ਟਯਾਹ ਅਬੀਟਾਲ ਤੋਂ ਅਤੇ ਛੇਵਾਂ ਯਿਥਰਆਮ ਉਹ ਦੀ ਪਤਨੀ ਅਗਲਾਹ ਤੋਂ।
[4] ਇਹ ਛੇ ਹਬਰੋਨ ਵਿੱਚ ਉਹ ਤੋਂ ਜੰਮੇ ਜਿੱਥੇ ਉਹ ਸਾਢੇ ਸੱਤ ਸਾਲ ਰਾਜ ਕਰਦਾ ਰਿਹਾ। ਫੇਰ ਉਹ ਨੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ।
[5] ਇਹ ਯਰੂਸ਼ਲਮ ਵਿੱਚ ਉਹ ਤੋਂ ਜੰਮੇ: ਸ਼ਮੂਆਹ, ਸ਼ੋਬਾਬ, ਨਾਥਾਨ, ਸੁਲੇਮਾਨ, ਇਹ ਚਾਰੋਂ ਅੰਮੀਏਲ ਦੀ ਧੀ ਬਥਸ਼ੂਆ ਤੋਂ ਜੰਮੇ,
[6] ਯਿਬਹਾਰ, ਅਲੀਸ਼ਾਮਾ, ਅਲੀਫ਼ਾਲਟ,
[7] ਨੋਗਹ, ਨਫ਼ਗ, ਯਾਫ਼ੀਆ,
[8] ਅਲੀਸ਼ਾਮਾ, ਅਲਯਾਦਾ, ਅਲੀਫ਼ਾਲਟ ਅਤੇ ਨੌਂ।
[9] ਦਾਸੀ ਦੇ ਪੁੱਤਰਾਂ ਤੋਂ ਬਿਨ੍ਹਾਂ ਇਹ ਸਭ ਦਾਊਦ ਦੇ ਪੁੱਤਰ ਸਨ ਅਤੇ ਉਨ੍ਹਾਂ ਦੀ ਭੈਣ ਤਾਮਾਰ ਸੀ।
[10] ਸੁਲੇਮਾਨ ਦਾ ਪੁੱਤਰ ਰਹਬੁਆਮ ਸੀ, ਉਹ ਦਾ ਪੁੱਤਰ ਅਬਿਯਾਹ, ਉਹ ਦਾ ਪੁੱਤਰ ਆਸਾ, ਉਹ ਦਾ ਪੁੱਤਰ ਯਹੋਸ਼ਾਫ਼ਾਤ,
[11] ਉਹ ਦਾ ਪੁੱਤਰ ਯੋਰਾਮ, ਉਹ ਦਾ ਪੁੱਤਰ ਅਹਜ਼ਯਾਹ, ਉਹ ਦਾ ਪੁੱਤਰ ਯੋਆਸ਼,
[12] ਉਹ ਦਾ ਪੁੱਤਰ ਅਮਸਯਾਹ, ਉਹ ਦਾ ਪੁੱਤਰ ਅਜ਼ਰਯਾਹ, ਉਹ ਦਾ ਪੁੱਤਰ ਯੋਥਾਮ,
[13] ਉਹ ਦਾ ਪੁੱਤਰ ਆਹਾਜ਼, ਉਹ ਦਾ ਪੁੱਤਰ ਹਿਜ਼ਕੀਯਾਹ, ਉਹ ਦਾ ਪੁੱਤਰ ਮਨੱਸ਼ਹ,
[14] ਉਹ ਦਾ ਪੁੱਤਰ ਆਮੋਨ, ਉਹ ਦਾ ਪੁੱਤਰ ਯੋਸ਼ੀਯਾਹ।
[15] ਅਤੇ ਯੋਸ਼ੀਯਾਹ ਦੇ ਪੁੱਤਰ, ਪਹਿਲੌਠਾ ਯੋਹਾਨਾਨ, ਦੂਜਾ ਯਹੋਯਾਕੀਮ, ਤੀਜਾ ਸਿਦਕੀਯਾਹ ਅਤੇ ਚੌਥਾ ਸ਼ੱਲੂਮ।
[16] ਯਹੋਯਾਕੀਮ ਦੇ ਪੁੱਤਰ ਉਹ ਦਾ ਪੁੱਤਰ ਯਕਾਨਯਾਹ, ਉਹ ਦਾ ਪੁੱਤਰ ਸਿਦਕੀਯਾਹ।
[17] ਯਕਾਨਯਾਹ ਦੇ ਪੁੱਤਰ ਅੱਸਿਰ, ਉਹ ਦੇ ਪੁੱਤਰ: ਸ਼ਅਲਤੀਏਲ,
[18] ਮਲਕੀਰਾਮ, ਪਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ।
[19] ਪਦਾਯਾਹ ਦੇ ਪੁੱਤਰ ਜ਼ਰੂੱਬਾਬਲ ਅਤੇ ਸ਼ਿਮਈ ਸਨ ਅਤੇ ਜ਼ਰੂੱਬਾਬਲ ਦੇ ਪੁੱਤਰ ਮਸ਼ੁੱਲਾਮ, ਹਨਨਯਾਹ ਅਤੇ ਉਨ੍ਹਾਂ ਦੀ ਭੈਣ ਸ਼ਲੋਮੀਥ ਸੀ,
[20] ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹਸਦ ਪੰਜ ਸਨ।
[21] ਹਨਨਯਾਹ ਦੇ ਪੁੱਤਰ ਪਲਟਯਾਹ ਅਤੇ ਯਿਸ਼ਅਯਾਹ, ਰਫ਼ਾਯਾਹ ਦੇ ਪੁੱਤਰ, ਅਰਨਾਨ ਦੇ ਪੁੱਤਰ ਓਬਦਯਾਹ ਦੇ ਪੁੱਤਰ, ਸ਼ਕਨਯਾਹ ਦੇ ਪੁੱਤਰ
[22] ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਅਤੇ ਸ਼ਮਅਯਾਹ ਦੇ ਪੁੱਤਰ, ਹੱਟੂਸ਼, ਯਿਗਾਲ, ਬਾਰੀਆਹ, ਨਅਰਯਾਹ ਅਤੇ ਸ਼ਾਫਾਟ ਛੇ ਸਨ।
[23] ਨਅਰਯਾਹ ਦੇ ਪੁੱਤਰ, ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ।
[24] ਅਲਯੋਏਨਈ ਦੇ ਸੱਤ ਪੁੱਤਰ ਸਨ: ਹੋਦਵਯਾਹ, ਅਲਯਾਸ਼ੀਬ, ਪਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ।