13 November 2026
OCI ਕਾਰਡ ਧਾਰਕਾਂ ਲਈ ਅਹਿਮ ਜਾਣਕਾਰੀ, ਪਾਸਪੋਰਟ ਨਵਿਆਉਣ (renewal) ਮਗਰੋਂ ਵੇਰਵੇ ਅੱਪਡੇਟ ਕਰਨਾ ਕਿਉਂ ਜ਼ਰੂਰੀ?
SBS Punjabi - ਐਸ ਬੀ ਐਸ ਪੰਜਾਬੀ
About
ਆਸਟ੍ਰੇਲੀਆ ਵਿੱਚ ਰਹਿੰਦੇ OCI ਕਾਰਡਧਾਰਕਾਂ ਲਈ ਇੱਕ ਅਹਿਮ ਅੱਪਡੇਟ ਸਾਹਮਣੇ ਆਈ ਹੈ। ਪਾਸਪੋਰਟ ਨਵਿਆਉਣ ਤੋਂ ਬਾਅਦ ਨਵੇਂ ਪਾਸਪੋਰਟ ਦੇ ਵੇਰਵੇ ਈ-OCI ਪੋਰਟਲ 'ਤੇ ਦਰਜ ਕਰਨਾ ਲਾਜ਼ਮੀ ਹੈ, ਨਹੀਂ ਤਾਂ ਯਾਤਰਾ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਦੌਰਾਨ, ਭਾਰਤ ਦੇ ਸਿਡਨੀ ਸਥਿਤ ਕੌਂਸਲੇਟ ਜਨਰਲ ਨੇ ਪਾਸਪੋਰਟ ਵੇਰਵਿਆਂ ਨੂੰ ਅਪਡੇਟ ਕਰਨ ਵਿੱਚ ਹੋਈ ਦੇਰੀ ਲਈ ਲੱਗਣ ਵਾਲੀ 43 ਡਾਲਰ ਜੁਰਮਾਨਾ ਫੀਸ 'ਤੇ ਇਕ ਵਾਰ ਦੀ ਛੋਟ ਦਾ ਐਲਾਨ ਕੀਤਾ ਹੈ। ਇਹ ਛੋਟ 31 ਦਸੰਬਰ 2026 ਤੱਕ ਕੁਝ ਯੋਗ ਅਰਜ਼ੀਆਂ ਲਈ ਲਾਗੂ ਹੋਵੇਗੀ। ਇਸ ਮਾਮਲੇ ਦੀਆਂ ਬਾਰੀਕੀਆਂ ਅਤੇ OCI ਨਿਯਮਾਂ ਬਾਰੇ ਜਾਣਕਾਰੀ ਲਈ SBS ਪੰਜਾਬੀ ਨੇ ਸਿਡਨੀ ਦੇ ਰਜਿਸਟਰਡ ਮਾਈਗ੍ਰੇਸ਼ਨ ਮਾਹਰ ਪ੍ਰਭਜੋਤ ਸਿੰਘ ਸੰਧੂ ਨਾਲ ਗੱਲਬਾਤ ਕੀਤੀ।
#sbsaudiopodcast
#sbsaudiopodcast