ਖ਼ਬਰਾਂ ਫਟਾਫੱਟ: NSW ਵਿੱਚ ਬੇਘਰ ਲੋਕਾਂ ਦੀ ਗਿਣਤੀ ‘ਚ ਵੱਡਾ ਵਾਧਾ, ਆਸਟ੍ਰੇਲੀਆ ਤੋਂ ਮੱਧ ਪੂਰਬ ਤੇ ਪੰਜਾਬ ਤੱਕ ਵੱਡੀਆਂ ਖ਼ਬਰਾਂ
05 June 2026

ਖ਼ਬਰਾਂ ਫਟਾਫੱਟ: NSW ਵਿੱਚ ਬੇਘਰ ਲੋਕਾਂ ਦੀ ਗਿਣਤੀ ‘ਚ ਵੱਡਾ ਵਾਧਾ, ਆਸਟ੍ਰੇਲੀਆ ਤੋਂ ਮੱਧ ਪੂਰਬ ਤੇ ਪੰਜਾਬ ਤੱਕ ਵੱਡੀਆਂ ਖ਼ਬਰਾਂ

SBS Punjabi - ਐਸ ਬੀ ਐਸ ਪੰਜਾਬੀ

About
ਨਵੇਂ ਅੰਕੜੇ ਦਰਸਾਉਂਦੇ ਹਨ ਕਿ ਨਿਊ ਸਾਊਥ ਵੇਲਜ਼ ਦੇ ਖਾਸ ਕਰਕੇ ਖੇਤਰੀ ਇਲਾਕਿਆਂ ਵਿੱਚ ਬੇਘਰ ਹੋਣ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਰਿਪੋਰਟ ਮੁਤਾਬਿਕ ਸੂਬੇ ਵਿੱਚ ਖੁੱਲ੍ਹੇ ਆਸਮਾਨ ਹੇਠ ਸੌਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਛੇ ਸਾਲਾਂ ਦੌਰਾਨ 75 ਫੀਸਦੀ ਵੱਧ ਗਈ ਹੈ। ਓਧਰ, ਨਵੇਂ ਅਮਰੀਕੀ ਟੈਰਿਫ ਪ੍ਰਸਤਾਵਾਂ ਦੀ ਆਸਟ੍ਰੇਲੀਆ ਦੇ ਸਾਰੇ ਸਿਆਸੀ ਹਲਕਿਆਂ ਵੱਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ ਹਿਜ਼ਬੁੱਲਾ ਨੇ ਇਜ਼ਰਾਈਲ ਅਤੇ ਲੇਬਨਾਨ ਸਰਕਾਰ ਵਿਚਾਲੇ ਹੋਏ ਜੰਗਬੰਦੀ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਸਿਆਸੀ ਧਿਰਾਂ ਨੂੰ ਸਥਾਨਕ ਚੋਣਾਂ 'ਚ ਮਿਲੇ ਵੋਟ ਸ਼ੇਅਰ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਦੇਸ਼, ਦੁਨੀਆ ਅਤੇ ਪੰਜਾਬ ਤੋਂ ਇਸ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਵਿੱਚ।