22 August 2026
IFFM 2026 ਦੌਰਾਨ ਵਿਜੈ ਵਰਮਾ ਦਾ ਮਜ਼ਾਕੀਆ ਅੰਦਾਜ਼: ਕੰਗਾਰੂਆਂ ਤੋਂ ਪੰਜਾਬੀ ਸ਼ਬਦਾਂ ਤੱਕ, ਖੁੱਲ੍ਹ ਕੇ ਹੋਈ ਗੱਲਬਾਤ
SBS Punjabi - ਐਸ ਬੀ ਐਸ ਪੰਜਾਬੀ
About
ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਅਦਾਕਾਰ ਵਿਜੈ ਵਰਮਾ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਮੈਲਬਰਨ, ਕੰਗਾਰੂਆਂ ਅਤੇ ਪੰਜਾਬੀ ਸ਼ਬਦਾਂ ਤੋਂ ਲੈ ਕੇ ਆਪਣੇ ਕਿਰਦਾਰਾਂ ਅਤੇ ਵੈੱਬ ਸੀਰੀਜ਼ 'ਮਟਕਾ ਕਿੰਗ' ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕੀਤੀ ਹੈ। ਵਿਜੈ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਮੀਆਂ ਵਾਲੇ ਤੇ ਗੁੰਝਲਦਾਰ ਕਿਰਦਾਰ ਕਿਉਂ ਪਸੰਦ ਹਨ ਅਤੇ ਇਹ ਵੀ ਮਜ਼ਾਕ ਵਿੱਚ ਦੱਸਿਆ ਕਿ ਉਹ ਆਪਣੇ ਕਿਹੜੇ ਕਿਰਦਾਰ ਨਾਲ ਫਲਾਈਟ ’ਤੇ ਬੈਠਣਾ ਪਸੰਦ ਨਹੀਂ ਕਰਨਗੇ।