
04 June 2026
ਗ੍ਰਿਫ਼ਿਥ 28ਵੀਆਂ ਸ਼ਹੀਦੀ ਖੇਡਾਂ ਲਈ ਪਾਰਕਿੰਗ, ਸ਼ਟਲ ਬੱਸ ਅਤੇ ਡਬਲ ਡੀਮੈਰਿਟ ਪੁਆਇੰਟਾਂ ਬਾਰੇ ਅਹਿਮ ਜਾਣਕਾਰੀ
SBS Punjabi - ਐਸ ਬੀ ਐਸ ਪੰਜਾਬੀ
About
6 ਅਤੇ 7 ਜੂਨ ਨੂੰ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਸ਼ਹਿਰ ਵਿੱਚ 28ਵਾਂ ਸ਼ਹੀਦੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਘੱਟੋ-ਘੱਟ 20,000 ਸੰਗਤਾਂ ਅਤੇ ਖਿਡਾਰੀਆਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸਬੰਧੀ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ, ਕੌਂਸਲ, ਸਪਾਂਸਰਾਂ ਅਤੇ ਸੈਂਕੜੇ ਸੇਵਾਦਾਰਾਂ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।