zeno
Create a Station
Explore
Religious
Music
News
Podcasts
Bible
By Genre
By Location
By Language
Download App
Toggle Sidebar
zeno
SBS
SBS Punjabi - ਐਸ ਬੀ ਐਸ ਪੰਜਾਬੀ
Daily News
Society & Culture
Punjabi
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Website
Episodes
300
02 April 2026
ਬਾਲੀਵੁੱਡ ਗੱਪਸ਼ੱਪ: ਧੁਰੰਦਰ-2 'ਚ ਸਿਗਰਟ ਪੀਂਦੇ ਹੋਏ ਗੁਰਬਾਣੀ ਉਚਾਰਨ ਕਰਨ ਵਾਲੇ ਇਲਜ਼ਾਮ ਦਾ 'ਆਰ ਮਾਧਵਨ' ਵੱਲੋਂ ਖੰਡਨ
ਬਹੁ-ਚਰਚਿਤ ਫਿਲਮ ਧੁਰੰਦਰ-2 ਦੇ ਇੱਕ ਸੀਨ ਵਿੱਚ ਅਦਾਕਾਰ ਆਰ ਮਾਧਵਨ 'ਤੇ ਸਿਗਰਟ ਪੀਦੇ ਹੋਏ ਗੁਰਬਾਣੀ ਦੀ ਇੱਕ ਤੁੱਕ ਦਾ ਉਚਾਰਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਦਾ ਖੰਡਨ ਕਰਦੇ ਹੋਏ ਮਾਧਵਨ ਨੇ ਕਿਹਾ ਕਿ ਉਕਤ ਸੀਨ ਵਿੱਚ ਨਾ ਤਾਂ ਉਨ੍ਹਾਂ ਦੇ ਹੱਥ ਵਿੱਚ ਸਿਗਰਟ ਫੜੀ ਹੋਈ ਹੈ, ਅਤੇ ਨਾ ਹੀ ਕੋਈ ਧੂੰਆਂ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ, ਅਤੇ ਹਰ ਫਿਲਮ ਤੋਂ ਪਹਿਲਾਂ ਅਸ਼ੀਰਵਾਦ ਲੈਣ ਲਈ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਹਨ। ਇਸ...
5 min
01 April 2026
ਤੇਲ ‘ਤੇ ਐਕਸਾਈਜ਼ ਡਿਊਟੀ 'ਚ ਕਟੌਤੀ: ਰਾਹਤ ਜਾਂ ਮਹਿੰਗਾਈ ਦਾ ਨਵਾਂ ਖਤਰਾ?
ਸਰਕਾਰ ਤੇਲ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ (fuel excise) ਵਿੱਚ ਵੱਡੀ ਕਟੌਤੀ ਕਰ ਰਹੀ ਹੈ ਜਿਸ ਦਾ ਮਕਸਦ ਆਸਟ੍ਰੇਲੀਆਈ ਲੋਕਾਂ ਨੂੰ ਰਾਹਤ ਦੇਣਾ ਹੈ, ਹਾਲਾਂਕਿ ਇਸ ਕਦਮ ਨਾਲ ਮਹਿੰਗਾਈ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਅਰਥਸ਼ਾਸਤਰੀਆਂ ਵਿੱਚ ਇਹ ਚਿੰਤਾ ਵੀ ਹੈ ਕਿ ਇਸ ਨਾਲ ਮਹਿੰਗਾਈ ਵਿੱਚ ਵਾਧਾ ਅਤੇ ਵਿਆਜ ਦਰਾਂ ‘ਤੇ ਵੀ ਦਬਾਅ ਪੈ ਸਕਦਾ ਹੈ। ਸਰਕਾਰ ਇਸ ਨੂੰ ਜ਼ਰੂਰੀ ਕਦਮ ਮੰਨਦੀ ਹੈ, ਜਦਕਿ ਵਿਰੋਧੀ ਧਿਰ ਇਸ ਦੇ ਆਰਥਿਕ ਪ੍ਰਭਾਵਾਂ ‘ਤੇ ਸਵਾਲ ਉਠਾ ਰਹੀ ਹੈ। ਵਧੇਰੇ ਜਾਣਕਾਰੀ ਲਈ ਸੁਣੋ...
4 min
01 April 2026
ਪ੍ਰਿੰਸ ਕੰਵਲਜੀਤ ਨਾਲ ਖਾਸ ਇੰਟਰਵਿਊ: ਕਲਾ, ਜਜ਼ਬੇ ਅਤੇ ਨਵੇਂ ਪ੍ਰੋਜੈਕਟਾਂ ‘ਤੇ ਖੁੱਲ੍ਹੀ ਗੱਲਬਾਤ
ਮਸ਼ਹੂਰ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਨੇ ਐਸਬੀਐਸ ਪੰਜਾਬੀ ਨਾਲ ਕੀਤੀ ਆਪਣੀ ਤਾਜ਼ਾ ਗੱਲਬਾਤ ਵਿੱਚ ਅਦਾਕਾਰੀ ਪ੍ਰਤੀ ਆਪਣੇ ਜਜ਼ਬੇ, ਫ਼ਿਲਮੀ ਯਾਤਰਾ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਦਰਸ਼ਕਾਂ ਨਾਲ ਜੁੜੇ ਕਿਰਦਾਰ ਚੁਣਨਾ ਉਨ੍ਹਾਂ ਦੀ ਪਹਿਲ ਰਹੀ ਹੈ ਅਤੇ 'ਫੈਨਜ਼' ਦਾ ਸਮਰਥਨ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਨਾਲ ਹੀ, ਉਨ੍ਹਾਂ ਨੇ ਨਵੇਂ ਕਲਾਕਾਰਾਂ ਨੂੰ ਮਿਹਨਤ ਅਤੇ ਸਬਰ ਨਾਲ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੱਤੀ ਹੈ।
21 min
01 April 2026
Punjabi Pioneers: Tracing Punjabi journeys in Far North Queensland - ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂ
Punjabi Pioneers is an SBS Punjabi podcast series uncovering the untold stories of Australia’s earliest Punjabi settlers. The first season of the podcast series brings to light the voices of Punjabi women from early Sikh families in Far North Queensland, whose courage and contributions helped shape Punjabi life in Australia. - SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ...
2 min
01 April 2026
ਖ਼ਬਰਨਾਮਾ: ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸੰਬੋਧਨ, ਮੱਧ-ਪੂਰਬੀ ਤਣਾਅ ਦੇ ਪ੍ਰਭਾਵਾਂ ‘ਤੇ ਸਰਕਾਰ ਦੇ ਕਦਮਾਂ ਦਾ ਐਲਾਨ
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਅੱਜ ਸ਼ਾਮ ਰਾਸ਼ਟਰ ਨੂੰ ਸੰਬੋਧਨ ਕੀਤਾ, ਜਿਸ ਵਿੱਚ ਮੱਧ-ਪੂਰਬੀ ਸੰਘਰਸ਼ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ਸਾਂਝੀ ਕੀਤੀ। ਇਸ ਦੇ ਨਾਲ ਹੀ ਪੈਟਰੋਲ ਕੀਮਤਾਂ, ਛੋਟੇ ਕਾਰੋਬਾਰਾਂ ਲਈ ਰਾਹਤ ਅਤੇ ਮਾਨਸਿਕ ਸਿਹਤ ਸੇਵਾਵਾਂ ਬਾਰੇ ਵੀ ਮਹੱਤਵਪੂਰਨ ਐਲਾਨ ਕੀਤੇ ਗਏ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ, ਇਹ ਪੌਡਕਾਸਟ…
4 min
01 April 2026
ਪੰਜ ਦਹਾਕਿਆਂ ਬਾਅਦ ਚੰਦਰਮਾ ਵੱਲ ਮਨੁੱਖੀ ਉਡਾਣ, ਆਸਟ੍ਰੇਲੀਆ ਵੀ ਅਹਿਮ ਭੂਮਿਕਾ ਵਿੱਚ
ਨਾਸਾ ਦੇ ਆਰਟੇਮਿਸ-2 ਮਿਸ਼ਨ ਤਹਿਤ 1 ਅਪ੍ਰੈਲ ਨੂੰ ਚਾਰ ਅੰਤਰਿਕਸ਼ ਯਾਤਰੀਆਂ ਦੀ ਟੀਮ ਚੰਦਰਮਾ ਵੱਲ ਰਵਾਨਾ ਹੋ ਰਹੀ ਹੈ, ਜੋ ਲਗਭਗ 10 ਦਿਨਾਂ ਦੇ ਮਿਸ਼ਨ ਦੌਰਾਨ ਚੰਦਰਮਾ ਦੇ ਚੱਕਰ ਲਗਾ ਕੇ ਧਰਤੀ ‘ਤੇ ਵਾਪਸੀ ਕਰੇਗੀ। 1970 ਦੇ ਦਹਾਕੇ ਤੋਂ ਬਾਅਦ ਇਹ ਪਹਿਲੀ ਮਨੁੱਖੀ ਚੰਦਰ ਯਾਤਰਾ ਹੋਵੇਗੀ। ਇਸ ਮਿਸ਼ਨ ਵਿੱਚ ਆਸਟ੍ਰੇਲੀਆ ਦੀਆਂ ਵਿਗਿਆਨਕ ਸੰਸਥਾਵਾਂ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ, ਜੋ ਟਰੈਕਿੰਗ ਅਤੇ ਸੰਚਾਰ ਸਹਾਇਤਾ ਪ੍ਰਦਾਨ ਕਰਨਗੀਆਂ।
8 min
01 April 2026
ਪਾਕਿਸਤਾਨ ਡਾਇਰੀ: ਸਮਾਰਟ ਲੌਕਡਾਊਨ ‘ਤੇ ਸਹਿਮਤੀ ਨਾ ਬਣੀ, ਸੰਘੀ ਸਰਕਾਰ ਨੇ ਫੈਸਲਾ ਟਾਲਿਆ
ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਅਤੇ ਸੰਭਾਵਿਤ ਤੇਲ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਦੀ ਸੰਘੀ ਸਰਕਾਰ ਨੇ ‘ਸਮਾਰਟ ਲੌਕਡਾਊਨ’ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਮਾਮਲੇ ‘ਤੇ ਸੂਬਿਆਂ ਨਾਲ ਸਹਿਮਤੀ ਨਹੀਂ ਬਣ ਸਕੀ। ਸੂਬਾਈ ਸਰਕਾਰਾਂ ਨੇ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜਤਾਈ ਅਤੇ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਫੈਡਰਲ ਸਰਕਾਰ ਨੇ ਫਿਲਹਾਲ ਇਹ ਕਦਮ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
6 min
31 March 2026
‘ਮਿਡਲ ਈਸਟ’ ਜਾਂ ‘ਵੈਸਟ ਏਸ਼ੀਆ’: ਕੀ ਹੈ ਅਸਲ ਮਤਲਬ? ਅਰਥਸ਼ਾਸਤਰੀ ਤੋਂ ਜਾਣੋ ਵਿਸਥਾਰ ਨਾਲ
ਮੱਧ-ਪੂਰਬ ਵਿੱਚ ਵੱਧ ਰਹੇ ਈਰਾਨ-ਇਜ਼ਰਾਈਲ-ਅਮਰੀਕਾ ਤਣਾਅ ਨੇ ਵਿਸ਼ਵ ਪੱਧਰ ‘ਤੇ ਸੁਰੱਖਿਆ ਦੇ ਨਾਲ ਨਾਲ ਆਰਥਿਕ ਚਿੰਤਾਵਾਂ ਨੂੰ ਵੀ ਗਹਿਰਾ ਕਰ ਦਿੱਤਾ ਹੈ। ਇਸ ਪ੍ਰਸੰਗ ਵਿੱਚ ਖੇਤਰ ਦੀ ਪਹਿਚਾਣ ਨੂੰ ਲੈ ਕੇ ‘ਮਿਡਲ ਈਸਟ’ ਅਤੇ ‘ਵੈਸਟ ਏਸ਼ੀਆ’ ਜਿਹੇ ਸ਼ਬਦਾਂ ਦੀ ਵਰਤੋਂ ਵੀ ਚਰਚਾ ਵਿੱਚ ਹੈ। ਭਾਰਤੀ ਅਰਥ-ਸ਼ਾਸਤਰੀ ਅਨਿਲ ਸ਼ਰਮਾ ਨਾਲ ਗੱਲਬਾਤ ਦੌਰਾਨ ਇਹਨਾਂ ਦੋਨਾਂ ਨਾਵਾਂ ਦੇ ਅਰਥ ਅਤੇ ਇਤਿਹਾਸਕ ਪਿਛੋਕੜ ਨੂੰ ਸੌਖੇ ਢੰਗ ਨਾਲ ਸਮਝਾਇਆ ਗਿਆ ਹੈ। ਨਾਲ ਹੀ, ਉਹ ਚੇਤਾਵਨੀ ਦਿੰਦੇ ਹਨ ਕਿ ਵਧਦੀ ਮਹਿੰਗਾਈ ਅਤੇ...
10 min
31 March 2026
ਖ਼ਬਰਨਾਮਾ: ਮੱਧ-ਪੂਰਬ ਤੋਂ 10,000 ਤੋਂ ਵੱਧ ਆਸਟ੍ਰੇਲੀਆਈ ਵਤਨ ਵਾਪਸ ਪਹੁੰਚੇ, ਕਾਰਡ ਸਰਚਾਰਜ ਹੋਣਗੇ ਖਤਮ
ਮੱਧ ਪੂਰਬ ਤੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਹੋਰ ਜਹਾਜ਼ ਮੰਗਲਵਾਰ ਨੂੰ ਆਸਟ੍ਰੇਲੀਆ ਪਹੁੰਚ ਗਏ ਹਨ। ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਖੇਤਰ ਵਿੱਚੋਂ 10,000 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਓਧਰ, ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਲੈਣ-ਦੇਣ 'ਤੇ ਲੱਗਣ ਵਾਲੀਆਂ ਵਾਧੂ ਚਾਰਜ ਫੀਸਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਹ ਦੇਸ਼ ਵਿਆਪੀ ਫੈਸਲਾ ਅਕਤੂਬਰ 2026 ਤੋਂ ਲਾਗੂ ਹੋਵੇਗਾ। ਇਹਨਾਂ ਖ਼ਬਰਾਂ ਦਾ ਵਿਸਥਾਰ ਅਤੇ ਹੋਰ...
5 min
31 March 2026
ਪੰਜਾਬੀ ਡਾਇਰੀ : ਪੰਜਾਬ ਵਿੱਚ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ
ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਹੈ, ਜਿਸ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦਿੱਤੀ ਜਾਵੇਗੀ ਜੋ ਕਿ ਜਨਰਲ ਵਰਗ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਲਈ 1500 ਰੁਪਏ ਹੋਵੇਗੀ। ਇਹ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ...
8 min